The Beas river in Punjab, where the form for this poem took shape, while scattering my Grandmother's ashes.
(ਪ੍ਰਿਮਲਾ ਦੇਵੀ ੧੯੨੬ – ੨੦੨੦ ਵਾਸਤੇ)
ਇੱਕ ਵਾਰੀ ਤੁਸੀਂ ਮੈਨੂੰ ਦੱਸਿਆ ਸੀ
ਦਤਿਆਲ ਵਿੱਚ ਤੁਹਾਡੇ ਪਿਤਾ ਜੀ ਦੇ ਘਰ ਵਿੱਚ
ਇੱਕ ਬਹੁਤ ਖੁੱਲ੍ਹਾ ਬਾਗ਼ ਹੁੰਦਾ ਸੀ ।
ਇੰਨੀ ਤੇਜ਼ ਧੁੱਪ ਉੱਥੇ ਪੈਂਦੀ
ਕਿ ਲੰਬੇ ਲੰਬੇ ਅੰਬਾਂ ਦੇ ਦਰੱਖਤ
ਫੈਲ ਗਏ ਸੀ ਤੇ
ਪੱਕ ਗਏ ਸੀ ਮਿੱਠੇ ਮਿੱਠੇ ਗੰਨੇ ।
ਇੱਕ ਵਾਰੀ ਤੁਸੀਂ ਮੈਨੂੰ ਦੱਸਿਆ ਸੀ
ਲਾਹੌਰ ਤੁਸੀਂ ਮਿਲਣ ਗਏ ਸੀ ਆਪਣੀ ਸਹੇਲੀ ਨੂੰ
ਅੰਮ੍ਰਿਤਸਰ ਤੋਂ ।
ਕਿੰਨੂੰ ਪਤਾ ਸੀ ਕਿ ਥੌੜੇ ਸਾਲਾਂ ਨੂੰ
ਜਦੋਂ ਵੀ ਗੱਡੀਆਂ ਓਦਰੋਂ ਆਉਣਗੀਆਂ
ਰਾਤਾਂ ਵਿਚ ਸਾਇਰਨ ਵਜਨਗੇ
ਤੇ ਬਾਹਰ ਸੜਕਾਂ ਤੇ ਇੰਨਾ ਖੂਨ ਡੁੱਲ ਜਾਉਗਾ ।
ਇੱਕ ਵਾਰੀ ਤੁਸੀਂ ਮੈਨੂੰ ਦੱਸਿਆ ਸੀ
ਉਸ ਰਾਤ ਜਦੋ ਨਾਨਾਜੀ ਘਰ ਨਹੀਂ ਆਏ ਵਾਪਸ ।
ਰੋਟੀ ਠੰਡੀ ਹੋਗੀ, ਤੁਸੀਂ ਨਹੀਂ ਸੌ ਪਾਏ
ਛੋਟੂ ਜਿਸਨੂੰ ਪੁਲਿਸ ਨੇ ਭੇਜਿਆ ਸੀ
ਦਰਵਾਜ਼ੇ 'ਤੇ ਬਾਰ ਬਾਰ ਰੁੱਕਿਆ
ਕਿਉਂਕਿ ਉਸਦੀ ਹਿੱਮਤ ਨਹੀਂ ਸੀਗੀ ਤੁਹਾਨੂੰ ਦੱਸਣ ਦੀ
ਕਿ ਨਾਨਾਜੀ ਦਾ ਕਤਲ ਹੋ ਚੁੱਕਿਆ ਹੈ ।
ਇੱਕ ਵਾਰੀ ਤੁਸੀਂ ਮੈਨੂੰ ਦੱਸਿਆ ਸੀ
ਪਠਾਨਕੋਟ ਵਿਚ ਜਦੋ ਸਿਲਾਈ ਕਰਨਾ ਸਿਖਿਆ
ਬੱਚਿਆਂ ਨੂੰ ਪੜ੍ਹਾਉਣ ਲਈ
ਅੱਟਾ ਵਿਚ ਤੁਹਾਡੀ ਨਿੱਕੀਆਂ ਧੀਆਂ ਰਹਿੰਦੀਆਂ ਸੀ
ਮਾਂ ਪਿਓ ਤੋਂ ਬਿਨਾ ।
ਗੋਰਾਇਆ ਵੱਲ ਸਿਰਫ ਹਰ ਦੋ ਮਹੀਨੀਂ ਹੀ ਜਾ ਸਕੇ
ਐਸ.ਡੀ.ਓ. ਦੇ ਘਰ ਤਕ ।
ਇੱਕ ਵਾਰੀ ਤੁਸੀਂ ਮੈਨੂੰ ਦੱਸਿਆ ਸੀ
ਮਾਮਾ ਜੀ ਨੇ ਅਖਬਾਰ ਵਿਚ ਇਸ਼ਤਿਹਾਰ ਦੇਖਿਆ
ਇੰਗਲੈਂਡ ਵਿੱਚ ਕੰਮ ਕਰਨ ਲਈ ।
ਸੋਚ ਸੋਚਕੇ
ਦਿੱਲੀ ਜਾ ਜਾਕੇ, ਆਪਣੇ ਭਰਾ ਨਾਲ ਰੈਕੇ
ਵੀਸਾ ਲੈਕੇ ਬੱਚਿਆਂ ਦੇ ਨਾਲ
ਲੰਡਨ ਪਹੁੰਚ ਗਏ ।
ਇੱਕ ਵਾਰੀ ਤੁਸੀਂ ਮੈਨੂੰ ਦੱਸਿਆ ਸੀ
ਤੁਹਾਡੇ ਪਿਤਾ ਜੀ ਨੇ ਤੁਹਾਨੂੰ ਹਨੂਮਾਨ ਚਲੀਸਾ ਸਿਖਾਇਆਂ
ਤੇ ਨਾਨਾਜੀ ਤੋਂ ਮੂ਼ਲ ਮੰਤਰ ਲਿਆਈਆਂ
ਜੋ ਤੁਸੀਂ ਮੈਨੂੰ ਬਚਪਨ ਵਿਚ ਦੇਖਿਆਈਆਂ ।
ਮੰਦਿਰ ਗੁਰਦਵਾਰੇ ਅਤੇ ਸਤਸੰਗ ਸਾਰੇ ਕਿਤੇ
ਤੁਸੀਂ ਮੈਨੂੰ ਲੈਕੇ ਗਏ ।
"ਸਭ ਕਿਛੁ ਘਰ ਮਹਿ ਬਾਹਰਿ ਨਾਹੀ" ।
ਇੱਕ ਵਾਰੀ ਮੈਂ ਤੁਹਾਨੂੰ ਸਵਾਲ ਕੀਤਾ ਸੀ
ਫੁੱਲ ਤੁਹਾਡੇ ਕਿੱਥੇ ਉਠਾਰਾਨਾ ਚੌਂਦੇ ?
ਬਿਆਸ । ਡੇਰਾ ।
"ਉਠ ਫਰੀਦਾ ਸੁਤਿਆ ਝਾੜੂ ਦੇ ਮਸੀਤ
ਤੂੰ ਸੁੱਤਾ ਰੱਬ ਜਾਗਦਾ ਤੇਰੀ ਡਾਢੇ ਨਾਲ ਪ੍ਰੀਤ" ।
ਸੌਂ ਬੀਬੀ ਬਹੁਤ ਥੱਕਿਆਂ ਕਰਲਿਆ ਹੁਣ ਸੰਗੀਤ
ਪ੍ਰੇਮ ਦੀ ਬਾਣੀਆਂ ਤੁਹਾਡੇ ਰਹਿਣਗੀਆਂ ਚਲੇਂਗੇ ਮਿਲਣ ਪ੍ਰਭਮੀਤ ।